ਉੱਤਰ ਪ੍ਰਦੇਸ਼ 'ਚ ਬਲੀਆ ਦੇ ਸ਼ਹਿਰ ਕੋਤਵਾਲੀ ਖੇਤਰ 'ਚ ਪਿਤਾ ਵਲੋਂ ਮੋਬਾਇਲ ਦੇਖਣ ਤੋਂ ਮਨ੍ਹਾਂ ਕਰਨ 'ਤੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਹੈਬਤਪੁਰ ਪਿੰਡ 'ਚ ਵਿਦਿਆਰਥੀ ਆਦਿਤਿਆ ਉਰਫ਼ ਗੋਲੂ ਨੂੰ ਸ਼ਨੀਵਾਰ ਦੇਰ ਰਾਤ ਫਾਹਾ ਲਗਾ ਕੇ ਜਾਨ ਦੇ ਦਿੱਤੀ।ਐਤਵਾਰ ਸਵੇਰੇ ਪਿੰਡ ਵਾਸੀਆਂ ਨੇ ਲਾਸ਼ ਦੇਖ ਕੇ ਰੌਲਾ ਪਾਇਆ। ਸੂਚਨਾ ਮਿਲਣ 'ਤੇ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਇੰਚਾਰਜ ਇੰਸਪੈਕਟਰ ਸੰਤੋਸ਼ ਯਾਦਵ ਨੇ ਦੱਸਿਆ ਕਿ ਸ਼ਨੀਵਾਰ ਦੀ ਸ਼ਾਮ ਪਿਤਾ ਨਾਗੇਂਦਰ ਨੇ ਆਦਿਤਿਆ ਨੂੰ ਮੋਬਾਇਲ ਦੇਖਣ ਤੋਂ ਮਨ੍ਹਾਂ ਕਰਦੇ ਹੋਏ ਝਿੜਕ ਲਗਾਈ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।
.
When the father stopped looking at the phone, the son took the terrible step.
.
.
.
#uttarpradeshnews #punjabnews #latestnews